Vaisakhi Celebrations – Sunday, April 16, 2023

ਗੁਰੂ ਪਿਆਰੀ ਸਾਧ ਸੰਗਤ ਜੀ:

ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ!

ਖ਼ਾਲਸਾ ਪੰਥ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਉਲੀਕੇ ਪਰੋਗਰਾਮ ਮੁਤਾਬਕ, ਵਿਸਾਖੀ ਦਾ ਦਿਹਾੜਾ ਇਸ ਸਾਲ April 16 ਦਿਨ ਐਤਵਾਰ ਨੂੰ ਫੇਅਰਫੀਲਡ ਗੁਰੂਘਰ ਵਿੱਚ ਚੜਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ, ਧੁਰ ਕੀ ਬਾਣੀ ਦਾ ਕੀਰਤਨ ਪ੍ਰਵਾਹ ਚੱਲੇਗਾ। ਆਪਣਾ ਲੋਕਲ ਕਵੀਸ਼ਰੀ ਜਥਾ ਜੋਸ਼ ਮਈ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ। ਕਥਾ ਵਾਚਕ ਵੀ ਸਿੱਖੀ ਸਿਧਾਤਾਂ ਅਤੇ ਇਤਿਹਾਸ ਨਾਲ ਸੰਗਤ ਨੂੰ ਜਾਣੂ ਕਰਵਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਥਾਨਕ ਰੈਸਟੋਰੈਂਟਾਂ ਵਲੋਂ ਵੰਨ ਸਵੰਨੇ ਖਾਣਿਆਂ ਦੇ ਸਟਾਲ ਵੀ ਲਗਾਏ ਜਾਣਗੇ। ਪ੍ਰਬੰਧਕ ਕਮੇਟੀ ਵਲੋਂ ਸਾਰੀ ਸੰਗਤ ਨੂੰ ਨਿਮਰਤਾ ਸਾਹਿਤ 16 April ਨੂੰ ਗੁਰੂਘਰ ਵਿਖੇ ਸੇਵਾ ਅਤੇ ਸਦਭਾਵਨਾ ਨਾਲ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।

ਸੰਗਤ ਜੀ ਇਸ ਸਾਲ ਵਸਾਖੀ ਦੇ ਦਿਨ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖੇ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਜਿਵੇਂ ਤੁਸੀਂ ਸਾਰੇ ਦੇਖ ਰਹੇ ਹੋ, ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ, ਨਵੀਂ ਇਮਾਰਤ ਦਾ ਕੰਮ ਬਹੁਤ ਤੇਜ਼ੀ ਨਾਲ ਚੱਲਿਆ ਹੈ ਅਤੇ ਹੁਣ ਬਹੁਤ ਅਹਿਮ ਪੜਾ ਤੇ ਪਹੁੰਚ ਚੁੱਕਾ ਹੈ। ਉਸਾਰੀ ਦੀ ਰਫ਼ਤਾਰ ਨੂੰ ਇਸੇ ਤਰਾਂ ਨਿਰਵਿਘਨ ਬਰਕਰਾਰ ਰੱਖਣ ਲਈ, ਆਪਾਂ ਸਾਰਿਆਂ ਨੇ ਰਲ ਮਿਲ ਕੇ ਹੋਰ ਮਾਇਆ ਬਿਲਡਿੰਗ ਫੰਡ ਲਈ ਇਕੱਠੀ ਕਰਨੀ ਹੈ। ਕਮੇਟੀ ਵੱਲੋਂ ਇਸ ਸਾਲ (2023) ਵਿਸਾਖੀ ਵਾਲੇ ਦਿਨ ਤੱਕ ਪੰਜ ਲੱਖ ਡਾਲਰ ($500,000) ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਆਓ ਆਪਾਂ ਸਾਰੇ ਆਪਸੀ ਸਹਿਯੋਗ ਨਾਲ ਰਲ ਮਿਲ ਕੇ ਇਸ ਟੀਚੇ ਵੱਲ ਵਧੀਏ ਤਾਂ ਕੇ ਆਪਣੇ ਗੁਰੂ ਦੇ ਘਰ ਨੂੰ ਜਲਦੀ ਤੋਂ ਜਲਦੀ ਸੰਪੂਰਨ ਕਰੀਏ।

ਧੰਨਵਾਦ ਸਹਿਤ!

ਫੇਅਰਫੀਲਡ ਗੁਰੂਘਰ ਪ੍ਰਬੰਧਕ ਕਮੇਟੀ

Respected Saadh Sangat Ji

Waheguru Ji Ka Khalsa

Waheguru Ji Ki Fateh

Congratulations to entire Sangat on the 324th birthday day of the Khalsa Panth. On Vaisakhi Day in 1699, Dashmesh Pita Dhan Dhan Sri Guru Govind Singh Ji showed humanity a new path that was free of oppression, free of prejudice, free of injustice and imbued with the spirit of charity for all and malice for none. Let’s commemorate this auspicious day at Fairfield Gurughar on April 16th Sunday this year. Management Committee cordially invites entire Sangat to celebrate the Vaisakhi Day as per the program on April 16th Sunday, at Guru Nanak Sikh Temple, Fairfield.

This year Vaisakhi Day will also mark one year anniversary of the grounding breaking ceremony of the new building. As we can all see, within one year with Waheguru’s blessings and cooperation of entire Sangat, we have made major progress towards completion. Still much more needs to be done and to keep this pace of construction uninterrupted, project will require more funds to be raised. Management Committee has set a target goal of raising $500,000.00 in year 2022 by the Vaisakhi Day April 16th. As this Committee has always said, this project belongs to everyone and not to one committee. So let’s all work together to reach this goal and keep the progress continuous and build new place for our Guru for future generations as soon as possible.

Sincerely

GNST Management Committee