General Body Meeting, Sunday, July 30

ਸਤਿਕਾਰਯੋਗ ਸਾਧ ਸੰਗਤ ਜੀ:

 ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥

ਗੁਰੂਘਰ ਪ੍ਰਬੰਧਕ ਕਮੇਟੀ ਵੱਲੋਂ ਸੋਲਾਨੋ ਤੇ ਨਾਪਾ ਕਾਉਂਟੀਆਂ ਦੀ  ਸਮੁੱਚੀ ਸੰਗਤ ਨੂੰ 30 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਹੋ ਰਹੀ ਜਨਰਲ ਬਾਡੀ ਮੀਟਿੰਗ ਵਿੱਚ ਖੁਲਾ ਸੱਦਾ ਦਿੱਤਾ ਜਾਂਦਾ ਹੈ। ਇਹ ਮੀਟਿੰਗ ਦਰਬਾਰ ਹਾਲ ਵਿੱਚ ਹੋਵੇਗੀ।  ਪਿਛਲੇ ਸਾਲ ਦੀ ਤੇਜ਼ੀ ਨਾਲ ਹੋਈ ਤਰੱਕੀ ਤੋਂ ਬਾਦ,  ਨਵੀਂ ਇਮਾਰਤ ਦਾ ਪ੍ਰੋਜੈਕਟ ਅਹਿਮ ਪੜਾ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਨੂੰ ਨਿਰਵਿਘਨ ਨੇਪਰੇ ਚਾੜਣ ਲਈ ਸਾਰੀ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਹੈ। ਗੁਰੂਘਰ ਦੇ ਭਵਿੱਖ ਬਾਰੇ ਇਹ ਬਹੁਤ ਮਹੱਤਵਪੂਰਨ ਮੀਟਿੰਗ ਹੈ ਜਿਸ ਵਿੱਚ ਤੁਹਾਡੇ ਨਾਲ ਅਗਲੇ ਕਦਮਾਂ ਵਾਰੇ ਅਤੇ ਲੋੜੀਂਦੇ ਫੰਡ ਇਕੱਠੇ ਕਰਣ  ਵਾਰੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। 

ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਪ੍ਰੋਜੈਕਟ ਦੀ ਮਹੱਤਤਾ ਅਤੇ ਸਮੇਂ ਦੀ ਨਾਜੁਕਤਾ ਸਮਜਦੇ ਹੋਏ ਕਿਰਪਾ ਕਰਕੇ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਆਪਣੇ ਕੰਮਾਂ ਕਾਰਾਂ ਵਿੱਚੋਂ ਸਮਾਂ ਜ਼ਰੂਰ ਕੱਢੋ ਅਤੇ ਸਮੇਂ ਸਿਰ ਮੀਟਿੰਗ ਵਿੱਚ ਪਹੁੰਚੋ ਜੀ।

ਧੰਨਵਾਦ ਸਹਿਤ

ਗੁਰੂਘਰ ਪ੍ਰਬੰਧਕ ਕਮੇਟੀ

Respected Saadh Sangat Ji:

Waheguru Ji Ka Khalsa, Waheguru Ji Ki Fateh

Gurughar Management Committee has called for a General Body Meeting of the entire sangat of Solano and Napa counties on Sunday July 30th at 12pm to update you on the new building project progress, next steps planned, and need to raise more funds to take the project to completion. 

Sangat Ji, this is very important meeting concerning the future of our Gurughar that requires your support and input as the current  committee has pledged to seek cooperation of the sangat on all the most important issues affecting our Gurughar. 

Completion of the project cannot be done without your blessings, cooperation, and support.  So please find time from your busy schedules to attend the meeting.  Respecting everyone’s time, please be there on time so we can finish on time.  Meeting will take place in the darbar hall. 

Thanks,

Management Committee