Special Election Update

ਵੋਟਰਾਂ ਨੇ 24 March, 2024 ਨੂੰ ਇੱਕ ਵਿਸ਼ੇਸ਼ ਚੋਣ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਫੇਅਰਫੀਲਡ ਲਈ ਨਵੇਂ ਉਪ-ਨਿਯਮਾਂ (Bylaws of 2024) ਨੂੰ ਮਨਜ਼ੂਰੀ ਦਿੱਤੀ। ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕੇ ਨਵੇਂ ਉਪ-ਨਿਯਮਾਂ ਤੋਂ ਜਾਣੂ ਹੋਣ। ਨਵੇਂ ਨਿਯਮਾਂ ਦੀ ਕਾਪੀ www.sikhtemple.com ‘ਤੇ ਪੋਸਟ ਕੀਤੀ ਗਈ ਹੈ। ਸੰਗਤ ਮੈਂਬਰ ਕਮੇਟੀ ਤੋਂ ਨਵੇਂ ਉਪ-ਨਿਯਮਾਂ (Bylaws) ਦੀਆਂ ਇਲੈਕਟ੍ਰਾਨਿਕ ਕਾਪੀਆਂ ਲੈ ਸਕਦੇ ਹਨ।

ਨਵੀਂ ਕਮੇਟੀ ਲਈ ਅਗਲੀਆਂ ਚੋਣਾਂ ਐਤਵਾਰ, 22 ਜੂਨ, 2025 ਨੂੰ ਹਨ। ਨਵੇਂ ਉਪ-ਨਿਯਮਾਂ (Bylaws) ਵਿੱਚ ਨਵੇਂ ਵੋਟਰ ਰਜਿਸਟ੍ਰੇਸ਼ਨ ਅਤੇ ਪ੍ਰਬੰਧਕ ਕਮੇਟੀ ਉਮੀਦਵਾਰਾਂ ਲਈ ਕੁੱਝ ਜ਼ਰੂਰੀ ਸੂਚਨਾਵਾਂ ਹਨ, ਜਿਨਾਂ ਵਿੱਚੋਂ ਇੱਕ ਚੋਣ ਸਾਲ ਤੋਂ ਪਹਿਲੇ ਦੇ ਸਾਲ ਦੇ ਅੰਤ ਤੱਕ (By December 31st) ਫੇਅਰਫੀਲਡ ਗੁਰਦਵਾਰਾ ਸਾਹਿਬ ਲਈ ਕੁਛ ਵਿੱਤੀ ਯੋਗਦਾਨ (donation) ਦੇਣਾ ਜ਼ਰੂਰੀ ਹੈ।

ਫੇਅਰਫੀਲਡ ਗੁਰਦਵਾਰਾ ਸਾਹਿਬ ਸਾਰੀ ਸੰਗਤ ਦੀ ਸਾਂਝੀ ਸੰਸਥਾ ਹੈ ਅਤੇ ਇਸਦੀ ਸਫਲਤਾ ਸੰਗਤ ਮੈਂਬਰਾਂ ਦੀ ਕਮੇਟੀ ਦੀ ਚੋਣ ਵਿੱਚ ਸ਼ਮੂਲੀਅਤ ਤੇ ਬਹੁਤ ਨਿਰਭਰ ਕਰਦੀ ਹੈ। ਇਸ ਲਈ ਅਸੀਂ ਸਾਰੀ ਸੰਗਤ ਦੇ ਮੈਂਬਰਾਂ ਨੂੰ ਆਰਟੀਕਲ V, V(a), V(b) ਨੂੰ ਪੜ੍ਹਨ ਅਤੇ ਸਮੁੱਚੀ ਚੋਣ ਪ੍ਰਕਿਰਿਆ ਤੋਂ ਜਾਣੂ ਹੋਣ ਦੀ ਪੁਰਜ਼ੋਰ ਅਪੀਲ ਕਰਦੇ ਹਾਂ।

Voters approved new Bylaws for Guru Nanak Sikh Gurdwara Sahib Fairfield in a special election on March 24, 2024. We urge all community members to become familiar with the new document. A copy of the new Bylaws has been posted here. Sangat member can also request electronic copies of the new Bylaws in PDF format from the committee.

As per election calendar, next election for new committee is on Sunday, June 22, 2025. New Bylaws have rules and requirements for new voter registration and for management candidates, including financial contributions in the year prior to election year. GNSGS is a public institution and its success depends on good faith participation in committee selection from maximum number of Sangat members. We strongly urge all sangat members to read Articles V, V(a), and V(b) and become familiar with entire election process.