Sri Guru Nanak Dev Ji Parkash Gurpurab and Vaisakhi Celebrations – Sunday, April 14, 2024

ਗੁਰੂ ਪਿਆਰੀ ਸਾਧ ਸੰਗਤ ਜੀ:

ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ!

ਸਿੱਖ ਧਰਮ ਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵੈਸਾਖੀ ਦੀਆਂ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੁਤਾਬਕ ਸਿੱਖ ਧਰਮ ਨਾਲ ਸੰਬੰਧਿਤ ਇਹ ਪਵਿਤਰ ਤਿਉਹਾਰ ਤਕਰੀਬਨ ਅਪ੍ਰੈਲ ਮਹੀਨੇ ਦੇ ਮੱਧ ਵਿੱਚ ਆਉਂਦੇ ਹਨ। ਫੇਅਰਫੀਲਡ ਗੁਰਦਵਾਰਾ ਸਾਹਿਬ ਵਿਖੇ ਇਹਨਾਂ ਤਿਉਹਾਰਾਂ ਨੂੰ ਇਕੋ ਦਿਨ, April 14 ਦਿਨ ਐਤਵਾਰ ਨੂੰ ਉਲੀਕੇ ਪਰੋਗਰਾਮ ਮੁਤਾਬਕ ਚੜਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਸ਼ੁੱਕਰਵਾਰ ਅਪ੍ਰੈਲ 12 ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਅਪ੍ਰੈਲ 14, ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਜਿਸ ਤੋਂ ਉਪਰੰਤ 2 ਵਜੇ ਤੱਕ ਕੀਰਤਨ ਅਤੇ ਕਥਾ ਦੇ ਦਿਵਾਨ ਸਜਾਏ ਜਾਣਗੇ। ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਦੇ ਜਥੇ ਨਾਲ ਭਾਈ ਬਚਿੱਤਰ ਸਿੰਘ ਰਿਆੜ ਦਾ ਜਥਾ ਵੀ ਸੰਗਤ ਨੂੰ ਧੁਰ ਕੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਗੁਰੂਘਰ ਦੇ ਕਥਾ ਵਾਚਕ ਭਾਈ ਨਰਿੰਦਰ ਸਿੰਘ ਜੀ ਜੈਕਾਰਾ ਦਿੱਲੀ ਵਾਲੇ ਸਿੱਖੀ ਸਿਧਾਤਾਂ ਅਤੇ ਇਤਿਹਾਸ ਨਾਲ ਸੰਗਤ ਨੂੰ ਪ੍ਰੇਰਿਤ ਕਰਨਗੇ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਥਾਨਕ ਰੈਸਟੋਰੈਂਟਾਂ ਵਲੋਂ ਵੰਨ ਸਵੰਨੇ ਖਾਣਿਆਂ ਦੇ ਸਟਾਲ ਵੀ ਲਗਾਏ ਜਾਣਗੇ। ਬੱਚਿਆਂ ਦੇ ਮਨੋਰੰਜਨ ਲਈ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਤਿੰਨੇ ਦਿਨ ਹੁਮ ਹਮਾ ਕੇ ਗੁਰੂਘਰ ਆਪਣੀਆਂ ਹਾਜਰੀਆਂ ਲਵਾਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਧੰਨਵਾਦ ਸਹਿਤ!

ਫੇਅਰਫੀਲਡ ਗੁਰੂਘਰ ਪ੍ਰਬੰਧਕ ਕਮੇਟੀ

Respected Saadh Sangat Ji

Waheguru Ji Ka Khalsa, Waheguru Ji Ki Fateh

Congratulations to to entire sangat on the sacred occasions of Parkash Gurpurab of Dhan Dhan Sri Guru Nanak Dev Ji and Vaisakhi marking birth of the Khalsa Panth. These two most important days of Sikh history fall in middle of April as per Nanakshahi calendar and SGPC. Guru Nanak Sikh Gurdwara Sahib (GNSGS) Fairfield is celebrating these occasions on Sunday April 14th with full devotion, enthusiasm and selfless service.

On Friday April 12th, Akhand Parh sahib will begin at 10am. After Bhog at 10am on Sunday, Kirtan and Katha diwan will be held until 2pm. Fairfield Gurdwara Sahib ragi jathas of Bhai Surinder Singh and Bhai Ranjeet Singh along with Bhai Bachittar Singh Riar of West Sacramento Gurdwara Sahib will perform kirtan. Gurughar katha vachik Bhai Narinder Singh Jaikara will inspire sangat with narratives from Sikh philosophy and history.

A variety of FREE food stalls will be made available by local restaurants and volunteers. Play activities for kids will be arranged. Guru ka langar will be served all 3 days.

We humbly ask all sangat members to attend gurughar all 3 days and receive Waheguru’s blessings.

Thanks

Gurughar Management Committee