Vaisakhi marking birth of the Khalsa Panth – Sunday, April 13, 2025

ਗੁਰੂ ਪਿਆਰੀ ਸਾਧ ਸੰਗਤ ਜੀ:
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ!
ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵੈਸਾਖੀ ਦੀਆਂ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਫੇਅਰਫੀਲਡ ਗੁਰਦਵਾਰਾ ਸਾਹਿਬ ਵਿਖੇ ਵੈਸਾਖੀ, ਅਪ੍ਰੈਲ 13 ਦਿਨ ਐਤਵਾਰ ਨੂੰ ਉਲੀਕੇ ਪਰੋਗਰਾਮ ਮੁਤਾਬਕ ਚੜਦੀ ਕਲਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਸ਼ੁੱਕਰਵਾਰ ਅਪ੍ਰੈਲ 11 ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਅਪ੍ਰੈਲ 13, ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਜਿਸ ਤੋਂ ਉਪਰੰਤ ਕੀਰਤਨ ਅਤੇ ਕਥਾ ਦੇ ਦਿਵਾਨ ਸਜਾਏ ਜਾਣਗੇ। ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਦੇ ਜਥਿਆਂ ਦੇ ਨਾਲ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਜਵਿੰਦਰ ਸਿੰਘ ਦਾ ਜੱਥਾ ਵੀ ਸੰਗਤ ਨੂੰ ਧੁਰ ਕੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਗੁਰੂਘਰ ਦੇ ਕਥਾ ਵਾਚਕ ਭਾਈ ਨਰਿੰਦਰ ਸਿੰਘ ਜੀ ਜੈਕਾਰਾ ਦਿੱਲੀ ਵਾਲੇ ਸਿੱਖੀ ਸਿਧਾਤਾਂ ਅਤੇ ਇਤਿਹਾਸ ਨਾਲ ਸੰਗਤ ਨੂੰ ਪ੍ਰੇਰਿਤ ਕਰਨਗੇ।
ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਥਾਨਕ ਰੈਸਟੋਰੈਂਟਾਂ ਵਲੋਂ ਵੰਨ ਸਵੰਨੇ ਖਾਣਿਆਂ ਦੇ ਸਟਾਲ ਵੀ ਲਗਾਏ ਜਾਣਗੇ। ਦਸਤਾਰ ਬੰਨ੍ਹਣ ਦਾ ਕੈਂਪ ਵੀ ਲਗਾਇਆ ਜਾਵੇਗਾ। ਬੱਚਿਆਂ ਦੇ ਮਨੋਰੰਜਨ ਲਈ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਤਿੰਨੇ ਦਿਨ ਹੁਮ ਹਮਾ ਕੇ ਗੁਰੂਘਰ ਆਪਣੀਆਂ ਹਾਜਰੀਆਂ ਲਵਾਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਧੰਨਵਾਦ ਸਹਿਤ!
ਫੇਅਰਫੀਲਡ ਗੁਰੂਘਰ ਪ੍ਰਬੰਧਕ ਕਮੇਟੀ
Respected Saadh Sangat Ji:
Waheguru Ji Ka Khalsa, Waheguru Ji Ki Fateh
We congratulate entire sangat on the auspicious day of Vaisakhi the birthday of Khalsa Panth. As per the program, Fairfield Gurdwara Sahib will commemorate Vaisakhi on Sunday April 13th with devotion and enthusiasm.
Sri Akhand Path sahib will begin on Friday April 11 at 10am. After Bhog On Sunday, April 13th at 10AM, Kirtan and Katha diwan will begin. GNSGS’s hazuri kirtan jathas of Bhai Surinder Singh and Ranjeet Singh will perform Gurbani Kirtan. Special Jatha of Darbar Sahib Hazuri Ragi Bhai Tajvinder Singh will also join in the performance of Gurbani Kirtan. Bhai Narinder Singh Ji Jaikara Delhi Wale will inspire sangat with Katha on philosophy, principles and history of Sikhism.
Guru ka langar will be served all three days. On Sunday, April 13th, a variety of FREE food stalls will be arranged by local restaurants and sangat members. Play activities for kids will be arranged. Turban camp will also be set up. We humbly invite entire sangat for all three days for sewa and listening to Gurbani and receive Waheguru’s blessings.
We continue to pray for Chardi Kala, peace and progress of our community.
Thanks
GNSGS Management Committee